1 Kings 4

1ਇਸ ਤਰ੍ਹਾਂ ਸੁਲੇਮਾਨ ਪਾਤਸ਼ਾਹ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਹੋ ਗਿਆ । 2ਉਸ ਦੇ ਮੁੱਖ ਸਰਦਾਰ ਇਹ ਸਨ: ਸਾਦੋਕ ਜਾਜਕ ਦਾ ਪੁੱਤਰ ਅਜ਼ਰਯਾਹ ਜਾਜਕ ਸੀ, 3ਸ਼ੀਸ਼ਾ ਦੇ ਪੁੱਤਰ ਅਲੀ ਹੋਰਫ ਅਤੇ ਅਹੀਯਾਹ ਲਿਖਾਰੀ ਸਨ, ਅਹੀਲੂਦ ਦਾ ਪੁੱਤਰ ਯਹੋਸ਼ਾਫਾਟ ਇਤਿਹਾਸ ਦਾ ਲਿਖਾਰੀ ਸੀ, 4ਯਹੋਯਾਦਾ ਦਾ ਪੁੱਤਰ ਬਨਾਯਾਹ ਸੈਨਾਪਤੀ ਸੀ, ਸਾਦੋਕ ਅਤੇ ਅਬਯਾਥਾਰ ਜਾਜਕ ਸਨ,

5ਨਾਥਾਨ ਦਾ ਪੁੱਤਰ ਅਜ਼ਰਯਾਹ ਭੰਡਾਰੀਆਂ ਦੇ ਉੱਤੇ ਸੀ ਅਤੇ ਨਾਥਾਨ ਦਾ ਪੁੱਤਰ ਜ਼ਾਬੂਦ ਜਾਜਕ ਸੀ ਅਤੇ ਉਹ ਪਾਤਸ਼ਾਹ ਦਾ ਮਿੱਤਰ ਸੀ, 6ਅਹੀਸ਼ਾਰ ਘਰਾਣੇ ਉੱਤੇ ਸੀ ਅਤੇ ਅਬਦਾ ਦਾ ਪੁੱਤਰ ਅਦੋਨੀਰਾਮ ਉਨ੍ਹਾਂ ਉੱਤੇ ਸੀ ਜਿੰਨ੍ਹਾਂ ਤੋਂ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ ।

7ਸੁਲੇਮਾਨ ਨੇ ਸਾਰੇ ਇਸਰਾਏਲ ਉੱਤੇ ਬਾਰਾਂ ਭੰਡਾਰੀ ਠਹਿਰਾਏ ਜਿਹੜੇ ਪਾਤਸ਼ਾਹ ਅਤੇ ਉਸ ਦੇ ਘਰਾਣੇ ਲਈ ਰਸਤ ਲਿਆਉਣ । ਉਨ੍ਹਾਂ ਵਿੱਚੋਂ ਇੱਕ-ਇੱਕ ਜਣਾ ਸਾਲ ਵਿੱਚ ਇੱਕ ਮਹੀਨਾ ਰਸਤ ਲਿਆਉਂਦਾ ਸੀ । 8ਉਨ੍ਹਾਂ ਦੇ ਨਾਮ ਇਹ ਸਨ, ਬਨਹੂਰ ਅਫ਼ਰਾਈਮ ਦੇ ਪਹਾੜ ਵਿੱਚ; 9ਬਨ-ਦਕਰ ਮਾਕਸ, ਸਆਲਬੀਮ, ਬੈਤ-ਸ਼ਮਸ਼ ਅਤੇ ਏਲੋਨ-ਬੈਤ-ਹਨਾਨ ਦੇ ਵਿੱਚ ਸੀ; 10ਬਨ-ਹਸਦ ਅਰੁਬੋਥ ਵਿੱਚ ਜਿਸ ਲਈ ਸੋਕੋਹ ਅਤੇ ਹੇਫਰ ਦਾ ਸਾਰਾ ਦੇਸ ਸੀ;

11ਬਨ ਅਬੀਨਾਦਾਬ ਦੋਰ ਦੀ ਸਾਰੀ ਚੜ੍ਹਾਈ ਵਿੱਚ ਜਿਸ ਦੀ ਪਤਨੀ ਸੁਲੇਮਾਨ ਦੀ ਧੀ ਟਾਫਥ ਸੀ; 12ਅਹੀਲੂਦ ਦਾ ਪੁੱਤਰ ਬਆਨਾ ਤਾਨਾਕ, ਮਗਿੱਦੋ ਅਤੇ ਸਾਰੇ ਬੈਤ-ਸ਼ਾਨ ਵਿੱਚ ਜਿਹੜਾ ਸਾਰਥਾਨਾਹ ਦੇ ਨਾਲ ਸੀ ਅਤੇ ਯਿਜ਼ਰਾਏਲ ਦੀ ਨਿਵਾਨ ਵਿੱਚ ਸੀ ਬੈਤ-ਸ਼ਾਨ ਤੋਂ ਆਬੇਲ ਮਹੋਲਾਹ ਤੱਕ ਅਤੇ ਯਾਕਮਆਮ ਦੇ ਪਾਰ ਤੱਕ; 13ਬਨ ਗਬਰ ਰਾਮੋਥ ਗਿਲਆਦ ਵਿੱਚ ਅਤੇ ਮੱਨਸ਼ਹ ਦੇ ਪੁੱਤਰ ਯਾਈਰ ਦੇ ਪਿੰਡ ਜੋ ਗਿਲਆਦ ਵਿੱਚ ਸਨ ਉਹ ਦੇ ਸਨ ਅਤੇ ਅਰਗੋਬ ਦੇ ਹਿੱਸੇ ਨਾਲ ਜੋ ਬਾਸ਼ਾਨ ਵਿੱਚ ਸੀ ਅਰਥਾਤ ਸੱਠ ਵੱਡੇ ਅਤੇ ਫਸੀਲ ਵਾਲੇ ਪਿੱਤਲ ਦੇ ਅਰਲਾਂ ਵਾਲੇ ਸ਼ਹਿਰ ਉਸ ਦੇ ਸਨ; 14ਇੱਦੋ ਦਾ ਪੁੱਤਰ ਅਹੀਨਾਦਾਬ ਮਹਨਇਮ ਵਿੱਚ;

15ਅਹੀਮਆਸ ਨਫਤਾਲੀ ਵਿੱਚ ਅਤੇ ਉਸ ਨੇ ਸੁਲੇਮਾਨ ਦੀ ਧੀ ਬਾਸਮਥ ਨੂੰ ਵਿਆਹ ਲਿਆ; 16ਹਸ਼ਈ ਦਾ ਪੁੱਤਰ ਬਆਨਾ ਆਸ਼ੇਰ ਵਿੱਚ ਅਤੇ ਆਲੋਥ ਵਿੱਚ; 17ਪਾਰੂਆਹ ਦਾ ਪੁੱਤਰ ਯਹੋਸ਼ਾਫਟ ਯਿੱਸਾਕਾਰ ਵਿੱਚ;

18ਏਲਾ ਦਾ ਪੁੱਤਰ ਸ਼ਿਮਾਈ ਬਿਨਯਾਮੀਨ ਵਿੱਚ; 19ਊਰੀ ਦਾ ਪੁੱਤਰ ਗਬਰ ਗਿਲਆਦ ਦੇ ਦੇਸ ਵਿੱਚ ਜੋ ਅੰਮੋਰੀਆਂ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦਾ ਦੇਸ ਸੀ, ਉਸ ਦੇਸ ਦਾ ਉਹ ਇੱਕਲਾ ਭੰਡਾਰੀ ਸੀ ।

20ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਗੂੰ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਉਹ ਖਾਂਦੇ-ਪੀਂਦੇ ਅਤੇ ਅਨੰਦ ਕਰਦੇ ਸਨ । 21ਸੁਲੇਮਾਨ ਸਾਰੀਆਂ ਪਾਤਸ਼ਾਹੀਆਂ ਉੱਤੇ ਰਾਜ ਕਰਦਾ ਸੀ ਫਰਾਤ ਦਰਿਆ ਤੋਂ ਲੈ ਕੇ ਫ਼ਲਿਸਤੀਨ ਤੱਕ ਅਤੇ ਮਿਸਰ ਦੀ ਹੱਦ ਤੱਕ । ਉਹ ਉਸ ਨੂੰ ਨਜ਼ਰਾਨੇ ਦਿੰਦੇ ਸਨ ਅਤੇ ਸੁਲੇਮਾਨ ਦੇ ਜੀਵਨ ਦੇ ਸਾਰੇ ਦਿਨ ਉਸ ਦੀ ਸੇਵਾ ਕਰਦੇ ਰਹੇ । 22ਸੁਲੇਮਾਨ ਦੀ ਇੱਕ ਦਿਨ ਦੀ ਇਹ ਰਸਤ ਸੀ ਅਰਥਾਤ ਦੋ ਸੌ ਪੱਚੀ ਮਣ ਮੈਦਾ, ਚਾਰ ਸੌ ਪੰਜਾਹ ਮਣ ਆਟਾ, 23ਦਸ ਮੋਟੇ ਬਲ਼ਦ ਅਤੇ ਚਰਾਈ ਵਿੱਚੋਂ ਵੀਹ ਬਲ਼ਦ, ਇੱਕ ਸੌ ਭੇਡਾਂ ਅਤੇ ਉਨ੍ਹਾਂ ਤੋਂ ਵੱਧ ਚਿਕਾਰੇ, ਹਰਨ, ਪਾਹੜੇ ਅਤੇ ਮੋਟੇ ਮੋਟੇ ਕੁੱਕੜ ।

24ਕਿਉਂ ਜੋ ਉਹ ਦਰਿਆ ਦੇ ਇਸ ਪਾਸੇ ਤਿਫਸਾਹ ਤੋਂ ਲੈ ਕੇ ਅੱਜ਼ਾਹ ਤੱਕ ਉਨ੍ਹਾਂ ਸਾਰਿਆਂ ਰਾਜਿਆਂ ਉੱਤੇ ਜੋ ਦਰਿਆ ਦੇ ਇਸ ਪਾਸੇ ਸਨ ਰਾਜ ਕਰਦਾ ਸੀ ਅਤੇ ਉਨ੍ਹਾਂ ਸਾਰਿਆਂ ਨਾਲ ਜੋ ਉਸ ਦੇ ਆਲੇ ਦੁਆਲੇ ਸਨ ਸੁਲਾਹ ਰੱਖਦਾ ਸੀ । 25ਯਹੂਦਾਹ ਅਤੇ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜ਼ੀਰ ਦੇ ਹੇਠ, ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸੁਲੇਮਾਨ ਦੇ ਸਾਰੇ ਦਿਨਾਂ ਵਿੱਚ ਅਮਨ ਨਾਲ ਬੈਠਦਾ ਸੀ ।

26ਸੁਲੇਮਾਨ ਦੇ ਰੱਥਾਂ ਦੇ ਘੋੜਿਆਂ ਲਈ ਚਾਲ੍ਹੀ ਹਜ਼ਾਰ ਤਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜ ਚੜ੍ਹੇ ਸਨ । 27ਇਹ ਰਜਵਾੜੇ ਆਪਣੀ ਵਾਰੀ ਉੱਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਸੁਲੇਮਾਨ ਪਾਤਸ਼ਾਹ ਦੇ ਲੰਗਰ ਵਿੱਚੋਂ ਖਾਂਦੇ ਸਨ ਰਸਤ ਪਹੁੰਚਾਉਂਦੇ ਸਨ ਅਤੇ ਇਸ ਗੱਲ ਵਿੱਚ ਉਹ ਕਿਸੇ ਚੀਜ਼ ਦੀ ਕਮੀ ਨਹੀਂ ਰੱਖਦੇ ਸਨ । 28ਘੋੜਿਆਂ ਅਤੇ ਸਾਹਨਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਇਹ ਹੁੰਦੇ ਸਨ, ਓਥੋਂ ਇੱਕ-ਇੱਕ ਮਨੁੱਖ ਆਪਣੀ ਮਰਜਾਦਾ ਅਨੁਸਾਰ ਲਿਆਉਂਦਾ ਸੀ ।

29ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵੱਧ ਦਿੱਤੀ ਅਤੇ ਖੁੱਲ੍ਹਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ 30ਅਤੇ ਸੁਲੇਮਾਨ ਦੀ ਬੁੱਧੀ ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧੀ ਨਾਲੋਂ ਬਹੁਤ ਵੱਧ ਸੀ । 31ਕਿਉਂ ਜੋ ਉਹ ਸਭਨਾਂ ਆਦਮੀਆਂ ਨਾਲੋਂ ਅਰਥਾਤ ਏਥਾਨ ਅਜ਼ਰਾਹੀ, ਹੇਮਾਨ, ਮਾਹੋਲ ਦੇ ਪੁੱਤਰ ਕਲਕੋਲ ਅਤੇ ਦਰਦਾ ਨਾਲੋਂ ਬੁੱਧਵਾਨ ਸੀ ਅਤੇ ਉਸ ਦਾ ਨਾਮ ਆਲੇ ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਮਸ਼ਹੂਰ ਸੀ ।

32ਉਸ ਨੇ ਤਿੰਨ ਹਜ਼ਾਰ ਕਹਾਉਤਾਂ ਰਚੀਆਂ ਅਤੇ ਇੱਕ ਹਜ਼ਾਰ ਪੰਜ ਉਸ ਦੇ ਗੀਤ ਸਨ । 33ਉਹ ਰੁੱਖਾਂ ਉੱਤੇ ਵੀ ਬੋਲਿਆ ਦਿਆਰ ਤੋਂ ਲੈ ਕੇ ਜੋ ਲਬਾਨੋਨ ਵਿੱਚ ਹੈ ਉਸ ਜੂਫ਼ੇ ਤੱਕ ਜੋ ਕੰਧਾਂ ਉੱਤੇ ਉਗਦਾ ਹੈ ਅਤੇ ਉਹ ਪਸ਼ੂਆਂ ਉੱਤੇ ਅਤੇ ਪੰਛੀਆਂ ਅਤੇ ਘਿਸਰਨ ਵਾਲਿਆਂ ਅਤੇ ਮੱਛੀਆਂ ਉੱਤੇ ਬੋਲਿਆ । ਸਾਰੀਆਂ ਜਾਤੀਆਂ ਵਿੱਚੋਂ ਸਾਰੀ ਧਰਤੀ ਦੇ ਪਾਤਸ਼ਾਹਾਂ ਵੱਲੋਂ ਲੋਕ ਜਿਨ੍ਹਾਂ ਨੇ ਸੁਲੇਮਾਨ ਦੀ ਬੁੱਧੀ ਦੇ ਵਿਖੇ ਸੁਣਿਆ ਸੀ, ਉਸ ਦੀ ਬੁੱਧੀ ਸੁਣਨ ਲਈ ਆਉਂਦੇ ਸਨ ।

34

Copyright information for PanULB